ਵਰਕਬੀਸੀ ਤੁਹਾਡੀ ਜਗ੍ਹਾ ਲੱਭਣ ਵਿੱਚ
ਤੁਹਾਡੀ ਮਦਦ ਕਰ ਸਕਦਾ ਹੈ

ਪੂਰੇ ਬੀ.ਸੀ. ਵਿੱਚ ਲੋਕਾਂ ਅਤੇ ਕਾਰੋਬਾਰਾਂ ਨੂੰ ਮੌਕਿਆਂ ਦੇ ਨਾਲ ਜੋੜਨਾ।

ਕੋਵਿਡ-19 ਦਾ ਬ੍ਰਿਟਿਸ਼ ਕੋਲੰਬੀਅਨਾਂ ਨੂੰ ਚੁਣੌਤੀ ਦੇਣਾ ਜਾਰੀ ਹੈ, ਪਰ ਹਰ ਦਿਨ, ਲੋਕ ਅਤੇ ਕਾਰੋਬਾਰ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਅਨੁਕੂਲ ਬਣ ਰਹੇ ਹਨ ਅਤੇ ਆਪਣੀ ਜਗ੍ਹਾ ਲੱਭ ਰਹੇ ਹਨ।

ਵਰਕਬੀਸੀ ਤੁਹਾਡੇ ਕਾਰੋਬਾਰ ਨੂੰ ਵਧਾਉਣ, ਨੌਕਰੀ ਲੱਭਣ ਜਾਂ ਨਵੇਂ ਕਰੀਅਰ ਲਈ ਸਿਖਲਾਈ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

ਇੱਕ-ਨਾਲ-ਇੱਕ ਸਹਾਇਤਾ ਪ੍ਰਾਪਤ ਕਰੋ

102 ਵਰਕਬੀਸੀ ਕੇਂਦਰਾਂ ਵਿੱਚ ਮਾਹਿਰ ਸਟਾਫ ਤੁਹਾਡੀ ਨੌਕਰੀ ਨਾਲ ਸਬੰਧਤ ਲੋੜਾਂ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ, ਭਾਵੇਂ ਉਹ ਕੰਮ ਲੱਭਣ ਲਈ ਹੋਵੇ ਜਾਂ ਕਾਮਿਆਂ ਨੂੰ ਲੱਭਣ ਲਈ।

ਹੋਰ ਜਾਣੋ

ਵਰਕਬੀਸੀ ਐਪ ਡਾਊਨਲੋਡ ਕਰੋ

ਆਪਣੇ ਲਈ ਸਹੀ ਨੌਕਰੀ ਲੱਭਣ ਵਿੱਚ ਮਦਦ ਲਈ ਉਪਲਬਧ ਸੇਵਾਵਾਂ ਅਤੇ ਸਹਾਇਤਾਵਾਂ ਤੱਕ ਆਸਾਨੀ ਨਾਲ ਪਹੁੰਚੋ।

ਹੋਰ ਜਾਣੋ

ਨਵੀਂ ਨੌਕਰੀ ਲੱਭੋ

ਬੀ.ਸੀ. ਦੀ ਅਰਥਵਿਵਸਥਾ ਵਿੱਚ ਅਗਲੇ ਦਸ ਸਾਲਾਂ ਵਿੱਚ 10 ਲੱਖ ਤੋਂ ਵੱਧ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਬੀ.ਸੀ. ਦੇ ਵਨ-ਸਟੌਪ ਜੌਬ ਬੋਰਡ 'ਤੇ ਤੁਰੰਤ ਨੌਕਰੀਆਂ ਲੱਭੋ।

ਹੋਰ ਜਾਣੋ

woman in mask standing behind a camera

ਆਪਣੀ ਅਗਲੀ ਨੌਕਰੀ ਅਤੇ ਸਿਖਲਾਈ ਦੇ ਮੌਕੇ ਲੱਭੋ

ਵਰਕਬੀਸੀ 'ਤੇ ਨੌਕਰੀ ਲੱਭਣ ਦੇ ਜਾਂ ਨਵੇਂ ਕਰੀਅਰ ਲਈ ਟ੍ਰੇਨ ਹੋਣ ਦੇ ਹਜ਼ਾਰਾਂ ਮੌਕੇ ਹਨ। ਵਰਕਬੀਸੀ ਤੁਹਾਡੀ ਜਗ੍ਹਾ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ - ਭਾਵੇਂ ਤੁਸੀਂ ਸ਼ੁਰੂਆਤ ਕਰ ਰਹੇ ਹੋ ਜਾਂ ਆਪਣੇ ਹੁਨਰ ਨੂੰ ਅੱਪਗ੍ਰੇਡ ਕਰਨਾ ਚਾਹੁੰਦੇ ਹੋ।

ਨੌਕਰੀ ਦੇ ਸਾਧਨ ਲੱਭੋ

man in mask standing in front of a produce store

ਆਪਣੇ ਕਾਰੋਬਾਰ ਨੂੰ ਅਨੁਕੂਲ ਬਣਾਉਣ ਅਤੇ ਵਧਾਉਣ ਲਈ ਸਹਾਇਤਾ ਪ੍ਰਾਪਤ ਕਰੋ

ਵਰਕਬੀਸੀ ਚੰਗੇ ਕਾਮਿਆਂ ਨੂੰ ਅਨੁਕੂਲ ਬਣਾਉਣ, ਕੰਮ ਤੇ ਨਿਯੁਕਤ ਕਰਨ, ਸਿਖਲਾਈ ਦੇਣ ਅਤੇ ਬਰਕਰਾਰ ਰੱਖਣ ਵਿੱਚ ਤੁਹਾਡੀ ਮਦਦ ਕਰਨ ਲਈ ਮੌਜੂਦ ਹੈ। ਉਹਨਾਂ ਪ੍ਰੋਗਰਾਮਾਂ ਬਾਰੇ ਹੋਰ ਜਾਣੋ ਜੋ ਤੁਹਾਡੇ ਕਾਰੋਬਾਰ ਨੂੰ ਵਧਣ ਵਿੱਚ ਮਦਦ ਕਰ ਸਕਦੇ ਹਨ ਅਤੇ ਹਜ਼ਾਰਾਂ ਨੌਕਰੀ ਲੱਭਣ ਵਾਲਿਆਂ ਤੱਕ ਤੁਹਾਡੀ ਨੌਕਰੀ ਦੀਆਂ ਪੋਸਟਾਂ ਕਿਵੇਂ ਪਹੁੰਚਾਣੀਆਂ ਹਨ ਬਾਰੇ ਜਾਣੋ।

ਕਾਰੋਬਾਰ ਬਾਰੇ ਸਾਧਨ ਲੱਭੋ