ਆਪਣੇ ਕਾਰੋਬਾਰ ਨੂੰ ਅਨੁਕੂਲ ਬਣਾਉਣ
ਬੀ.ਸੀ. ਦੇ ਕਾਰੋਬਾਰ ਅਤੇ ਸੰਸਥਾਵਾਂ ਟ੍ਰੈਕ 'ਤੇ ਵਾਪਸ ਆਉਣ ਲਈ ਸਖ਼ਤ ਮਿਹਨਤ ਕਰ ਰਹੀਆਂ ਹਨ - ਆਪਣੇ ਕੰਮਕਾਜ ਨੂੰ ਵਧਾ ਰਹੇ ਹਨ ਅਤੇ ਲੋਕਾਂ ਲਈ ਨਵੇਂ ਮੌਕੇ ਪੈਦਾ ਕਰ ਰਹੇ ਹਨ।
ਵਰਕਬੀਸੀ ਤੁਹਾਨੂੰ ਪ੍ਰਤਿਭਾਸ਼ਾਲੀ ਲੋਕਾਂ ਨੂੰ ਲੱਭਣ, ਤੁਹਾਡੀ ਟੀਮ ਦੇ ਹੁਨਰਾਂ ਨੂੰ ਵਿਕਸਤ ਕਰਨ ਅਤੇ ਵਿੱਤੀ ਸਹਾਇਤਾ ਤੱਕ ਪਹੁੰਚਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।
ਪ੍ਰਤਿਭਾਸ਼ਾਲੀ ਲੋਕ ਲੱਭੋ
ਵਰਕਬੀਸੀ ਚੰਗੇ ਕਰਮਚਾਰੀਆਂ ਨੂੰ ਨਿਯੁਕਤ ਕਰਨ, ਸਿਖਲਾਈ ਦੇਣ ਅਤੇ ਬਰਕਰਾਰ ਰੱਖਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ।
ਨੌਕਰੀਆਂ ਮੁਫ਼ਤ ਵਿੱਚ ਪੋਸਟ ਕਰੋ
ਆਪਣੇ ਕਾਰੋਬਾਰ ਨੂੰ ਵਧਣ ਵਿੱਚ ਮਦਦ ਕਰਨ ਲਈ ਸਹੀ ਲੋਕਾਂ ਨੂੰ ਲੱਭੋ। ਕੋ-ਔਪ ਵਿਦਿਆਰਥੀ ਅਪ੍ਰੈਂਟਿਸ, ਪਾਰਟ-ਟਾਈਮ ਜਾਂ ਫੁੱਲ-ਟਾਈਮ ਨੌਕਰੀ ਲੱਭਣ ਲਈ ਨੌਕਰੀਆਂ ਪੋਸਟ ਕਰਨ ਦੀ ਨਵੀਂ ਪ੍ਰਕਿਰਿਆ ਬਾਰੇ ਹੋਰ ਜਾਣੋ।
ਇੱਕ ਅਪ੍ਰੈਂਟਿਸ ਨੂੰ ਸਪੌਂਸਰ ਕਰੋ
ਜਦੋਂ ਤੁਸੀਂ ਆਪਣੇ ਕਾਰੋਬਾਰ ਲਈ ਭਰਤੀ ਕਰ ਰਹੇ ਹੋ, ਤਾਂ ਹੁਨਰਮੰਦ ਟ੍ਰੇਡਜ਼ ਵਿੱਚ ਇੱਕ ਅਪ੍ਰੈਂਟਿਸ ਨੂੰ ਨਿਯੁਕਤ ਕਰਨ ਦੇ ਲਾਭਾਂ 'ਤੇ ਵਿਚਾਰ ਕਰੋ। ਬੀ.ਸੀ. ਦੀ ਇੰਡਸਟਰੀ ਟਰੇਨਿੰਗ ਅਥੌਰਟੀ (ITA) ਨਾਲ ਵਰਕਬੀਸੀ ਦੀ ਭਾਈਵਾਲੀ ਬਾਰੇ ਹੋਰ ਜਾਣੋ।
ਵਰਕਰਾਂ ਨੂੰ ਭਰਤੀ ਕਰੋ
ਕੰਮ ਦੀ ਤਲਾਸ਼ ਕਰ ਰਹੇ ਯੋਗ ਲੋਕਾਂ ਨੂੰ ਲੱਭਣ ਅਤੇ ਭਰਤੀ ਕਰਨ ਵਿੱਚ ਤੁਹਾਡੀ ਮਦਦ ਲਈ ਸੂਬਾਈ ਅਤੇ ਸੰਘੀ ਸਰੋਤਾਂ ਦੀ ਪੜਚੋਲ ਕਰੋ।
ਇੱਕ ਕੋ-ਔਪ ਵਿਦਿਆਰਥੀ ਨੂੰ ਭਰਤੀ ਕਰੋ
ਕਿਸੇ ਵਿਦਿਆਰਥੀ ਨੂੰ ਉਚਿਤ ਕੰਮ ਦਾ ਤਜਰਬਾ ਪ੍ਰਾਪਤ ਕਰਨ ਵਿੱਚ ਮਦਦ ਕਰੋ, ਤਾਂ ਜੋ ਉਹ ਬੀ.ਸੀ. ਦੀ ਰਿਕਵਰ ਹੋ ਰਹੀ ਅਰਥਵਿਵਸਥਾ ਵਿੱਚ ਆਪਣਾ ਸਥਾਨ ਪ੍ਰਾਪਤ ਕਰ ਸਕਣ।
ਹੋਰ ਨੌਕਰੀਆਂ ਪੈਦਾ ਕਰਨ ਲਈ ਵਾਪਸੀਯੋਗ ਟੈਕਸ ਕ੍ਰੈਡਿਟ ਪ੍ਰਾਪਤ ਕਰੋ
ਜੇ ਤੁਹਾਡੇ ਕਾਰੋਬਾਰ ਨੇ ਮਹਾਂਮਾਰੀ ਦੌਰਾਨ ਨਵੇਂ ਕਰਮਚਾਰੀ ਰੱਖੇ ਜਾਂ ਤਨਖਾਹਾਂ ਵਧਾਈਆਂ - ਤੁਸੀਂ ਵਧਾਈਆਂ ਤਨਖਾਹਾਂ ਦੀਆਂ ਲਾਗਤਾਂ ਨੂੰ ਕਵਰ ਕਰਨ ਲਈ 15% ਟੈਕਸ ਕ੍ਰੈਡਿਟ ਲਈ ਯੋਗ ਹੋ ਸਕਦੇ ਹੋ। ਮਾਰਚ 2021 ਤੋਂ ਔਨਲਾਈਨ ਅਪਲਾਈ ਕਰੋ।
ਵਿਕਲਾਂਗਤਾਵਾਂ ਵਾਲੇ ਲੋਕਾਂ ਨੂੰ ਨੌਕਰੀ 'ਤੇ ਰੱਖੋ
ਵਿਕਲਾਂਗਤਾਵਾਂ ਵਾਲੇ ਲੋਕਾਂ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰੋ। ਵਰਕਬੀਸੀ ਮਾਹਰ ਸਟਾਫ ਨਾਲ ਕੰਮ ਕਰੋ ਅਤੇ ਇਹ ਜਾਣੋ ਕਿ ਤੁਹਾਡੇ ਕਾਰੋਬਾਰ ਯੋਗਤਾ ਪ੍ਰਾਪਤ ਕਰਮਚਾਰੀਆਂ ਨੂੰ ਕਿਵੇਂ ਨਿਯੁਕਤ ਕਰ ਸਕਦੇ ਹਨ।
ਆਪਣੇ ਕਾਰਜਬਲ ਦਾ ਵਿਕਾਸ ਕਰੋ
ਸਹੀ ਸਿਖਲਾਈ ਦੇ ਨਾਲ, ਤੁਹਾਡੇ ਕਰਮਚਾਰੀ ਤੁਹਾਡੇ ਕਾਰੋਬਾਰ ਨੂੰ ਵਧਾਉਣ ਵਿੱਚ ਮਦਦ ਕਰ ਸਕਦੇ ਹਨ। ਆਪਣੀ ਟੀਮ ਲਈ ਸਿਖਲਾਈ ਜਾਂ ਅਪ-ਸਕਿਲਿੰਗ ਪ੍ਰੋਗਰਾਮਾਂ ਦੀ ਲਾਗਤ ਨੂੰ ਪੂਰਾ ਕਰਨ ਲਈ ਪ੍ਰੋਗਰਾਮ ਅਤੇ ਫੰਡਿੰਗ ਲੱਭੋ।
ਬੀ.ਸੀ. ਰੁਜ਼ਗਾਰਦਾਤਾ ਸਿਖਲਾਈ ਗ੍ਰਾਂਟ
ਨਵੇਂ ਜਾਂ ਮੌਜੂਦਾ ਕਰਮਚਾਰੀਆਂ ਨੂੰ ਉਹਨਾਂ ਦੇ ਹੁਨਰਾਂ ਨੂੰ ਵਿਕਸਤ ਕਰਨ ਅਤੇ ਅਪਗ੍ਰੇਡ ਕਰਨ ਲਈ ਸਿਖਲਾਈ ਪ੍ਰਦਾਨ ਕਰੋ।
ਆਪਣੀ ਟੀਮ ਨੂੰ ਡਿਜੀਟਲ ਮਾਰਕਿਟਪਲੇਸ ਲਈ ਤਿਆਰ ਕਰੋ
ਉਹ ਕਾਰੋਬਾਰ ਜੋ ਮਹਾਂਮਾਰੀ ਦੁਆਰਾ ਪ੍ਰਭਾਵਿਤ ਹੋਏ ਹਨ, ਆਪਣੇ ਕਾਰੋਬਾਰ ਨੂੰ ਔਨਲਾਈਨ ਲਿਜਾਣ ਲਈ ਮੁਫਤ-ਸਿਖਲਾਈ ਪ੍ਰਾਪਤ ਕਰ ਸਕਦੇ ਹਨ। ਔਨਲਾਈਨ ਦੁਕਾਨਾਂ ਕਿਵੇਂ ਬਣਾਉਣੀਆਂ ਹਨ, ਈ-ਕਾਮਰਸ ਸੰਚਾਲਨ ਨੂੰ ਹੁਲਾਰਾ ਕਿਵੇਂ ਦੇਣਾ ਹੈ, ਅਤੇ ਡਿਜੀਟਲ ਮਾਰਕਿਟਿੰਗ ਕਰਨ ਬਾਰੇ ਸਿੱਖੋ।
ਭਾਈਚਾਰਿਆਂ, ਸੰਸਥਾਵਾਂ ਅਤੇ ਸੈਕਟਰਾਂ ਲਈ ਹੁਨਰ ਸਿਖਲਾਈ
ਕਰਮਚਾਰੀਆਂ ਨੂੰ ਅਪਸਕਿੱਲ ਕਰਨ ਅਤੇ ਮੁੜ ਸਿਖਲਾਈ ਦੇਣ ਲਈ ਕਮਿਊਨਿਟੀ ਵਰਕਫੋਰਸ ਰਿਸਪੌਂਸ ਗ੍ਰਾਂਟ ਲਈ ਅਰਜ਼ੀ ਦਿਓ ਤਾਂ ਜੋ ਉਹ ਨੌਕਰੀ ਦੀਆਂ ਬਦਲਦੀਆਂ ਲੋੜਾਂ ਲਈ ਬਿਹਤਰ ਢੰਗ ਨਾਲ ਤਿਆਰ ਹੋ ਸਕਣ।
ਕਰਮਚਾਰੀਆਂ ਨੂੰ ਲੱਭਣ ਅਤੇ ਨੌਕਰੀ 'ਤੇ ਰੱਖਣ ਲਈ ਵਿਅਕਤੀਗਤ, ਸਥਾਨਕ ਮਦਦ ਪ੍ਰਾਪਤ ਕਰੋ
102 ਵਰਕਬੀਸੀ ਸੈਂਟਰਾਂ ਦਾ ਮਾਹਰ ਸਟਾਫ਼ ਤੁਹਾਡੇ ਅਗਲੇ ਕਰਮਚਾਰੀ ਨੂੰ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।