ਨੌਕਰੀ ਦਾ
ਮੌਕਾ ਲੱਭੋ
ਬੀ.ਸੀ. ਦੇ ਇਕ-ਸਟੌਪ ਜੌਬ ਬੋਰਡ ‘ਤੇ ਜਲਦੀ ਨੌਕਰੀਆਂ ਲੱਭੋ ਅਤੇ ਅਪਲਾਈ ਕਰੋ। ਜਿਹੜੀਆਂ ਨੌਕਰੀਆਂ ਤੁਸੀਂ ਚਾਹੁੰਦੇ ਹੋ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਤੁਰੰਤ ਅਲਰਟ ਪ੍ਰਾਪਤ ਕਰੋ।
ਪਤਾ ਲਗਾਓ ਕਿ ਆਪਣੇ ਮੌਜੂਦਾ ਤਜ਼ਰਬੇ ਦੇ ਅਧਾਰ ਤੇ ਤੁਸੀਂ ਕਿਹੜੇ ਕਰੀਅਰਾਂ ਵਿੱਚ ਟ੍ਰਾੰਜ਼ਿਸ਼ਨ ਕਰਨ ਦੇ ਯੋਗ ਹੋ ਸਕਦੇ ਹੋ। ਆਪਣੇ ਹੁਨਰਾਂ, ਗਿਆਨ ਅਤੇ ਕਾਬਲੀਅਤ ਨੂੰ ਕੰਮ ‘ਤੇ ਲਗਾਓ।
ਅਜਿਹੇ ਕੰਮਾਂ ਦੀਆਂ ਕਿਸਮਾਂ ਦਾ ਪਤਾ ਲਗਾਓ ਜਿਸ ਦਾ ਤੁਸੀਂ ਅਨੰਦ ਮਾਣੋਗੇ ਅਤੇ ਜਿਸ ਵਿੱਚ ਚੰਗੇ ਹੋਵੋਗੇ, ਅਤੇ ਕਰੀਅਰ ਕੰਪਸ ਟੂਲ ਨਾਲ ਇਹ ਪਤਾ ਲਗਾਓ ਕਿ ਅਗਲੇ ਸਾਲਾਂ ਵਿੱਚ ਉੱਚ-ਅਵਸਰ ਵਾਲੀਆਂ ਨੌਕਰੀਆਂ ਕਿੱਥੇ ਹੋਣਗੀਆਂ।
ਤੁਹਾਨੂੰ ਕੰਮ ਲੱਭਣ ਵਿੱਚ ਦੂਜਿਆਂ ਨਾਲੋਂ ਵਧੇਰੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ – ਜਿਵੇਂ ਜੇ ਤੁਸੀਂ 55+ ਹੋ, ਜਾਂ ਇੱਕ ਸੰਘਰਸ਼ਸ਼ੀਲ ਉਦਯੋਗ ਵਿੱਚ ਕੰਮ ਕਰ ਰਹੇ ਹੋ, ਜਾਂ ਘਰੇਲੂ ਹਿੰਸਾ ਦਾ ਸਾਹਮਣਾ ਕੀਤਾ ਹੈ। ਤੁਹਾਡੀ ਜੋ ਵੀ ਕਹਾਣੀ ਹੈ, ਅਸੀਂ ਵਾਧੂ ਹੁਨਰਾਂ ਦੀ ਸਿਖਲਾਈ ਅਤੇ ਨੌਕਰੀ ਸਹਾਇਤਾ ਨਾਲ ਅੱਗੇ ਵਧਣ ਵਿਚ ਤੁਹਾਡੀ ਮਦਦ ਕਰਾਂਗੇ।
ਅਪਗ੍ਰੇਡਬੀਸੀ (UpradeBC) ਤੁਹਾਨੂੰ ਹਾਈ ਸਕੂਲ ਤੋਂ ਗ੍ਰੈਜੂਏਟ ਕਰਨ, ਤੁਹਾਡੇ ਹਾਈ ਸਕੂਲ ਦੇ ਅੰਕ ਸੁਧਾਰਨ, ਜਾਂ ਸੈਕੰਡਰੀ ਤੋਂ ਬਾਅਦ ਦੀ ਪੜ੍ਹਾਈ ਲਈ ਪੂਰਵ ਲੋੜੀਂਦੀਆਂ ਜ਼ਰੂਰਤਾਂ ਲਈ ਟਿਊਸ਼ਨ ਮੁਕਤ ਕੋਰਸ ਪੇਸ਼ ਕਰਦਾ ਹੈ।
ਫੰਡਿੰਗ, ਹੁਨਰਾਂ ਲਈ ਸਿਖਲਾਈ, ਕੰਮ ਦਾ ਤਜਰਬਾ, ਕਾਰੋਬਾਰ ਦਾ ਸਮਰਥਨ, ਅਤੇ ਸਹਾਇਕ ਤਕਨਾਲੋਜੀਆਂ ਦੀ ਭਾਲ ਕਰੋ ਜਿਸ ਦੀ ਤੁਹਾਨੂੰ ਨੌਕਰੀ ਵਿਚ ਨਿਪੁੰਨ ਹੋਣ ਲਈ ਜ਼ਰੂਰਤ ਹੈ।
WorkBC ਸੈਂਟਰ ਤੁਹਾਡੀ ਅਗਲੀ ਨੌਕਰੀ ਦੀ ਯੋਜਨਾ ਬਣਾਉਣ, ਲੱਭਣ ਅਤੇ ਸਿਖਲਾਈ ਦੇਣ ਵਿਚ ਸਹਾਇਤਾ ਕਰਨ ਲਈ ਇੱਥੇ ਹੈ। ਵਰਚੁਅਲ ਸਹਾਇਤਾ ਨਾਲ ਸ਼ੁਰੂਆਤ ਕਰੋ ਜਾਂ ਆਪਣੇ ਸਥਾਨਕ WorkBC ਸੈਂਟਰ ਵਿਖੇ ਇਕ-ਨਾਲ-ਇਕ ਦੀ ਮੀਟਿੰਗ ਬੁੱਕ ਕਰੋ।